Wednesday, December 02, 2020
Follow us on
Download Mobile App
BREAKING NEWS
लाठी खाया अन्नदाता ही सरकार को चलता करेगा, किसान की हर मांग का समर्थन करती है ‘आप’: योगेश्वर शर्माकृषि मंत्री तोमर शीघ्र किसानों से संवाद करें, MSP अध्यादेश लाकर किसानों को विश्वास दिलाएं: सुशील गुप्ताकेजरीवाल सरकार ने स्टेडियमों को जेलों में तब्दील करने से इंकार कर दिल्ली पुलिस को दिया झटका: आपएमसीडी में प्राॅपर्टी टैक्स से संबंधित खातों का ब्यौरा नहीं होने से लूट का पता लगना मुश्किल कामभाजपा की भ्रष्टाचार स्कीमों का खुलासा करेगी AAP, शुरू किया ‘BJP - 181’ अभियान: सौरभ भरद्वाजयूरिया खाद सहकारी सभाओं द्वारा किसानों तक पहुंचाने का प्रबंध करे पंजाब सरकार - कुलतार संधवांहरियाणा-पंजाब सरकारों की आपराधिक लापरवाही की वजह से जलती है पराली, साफ हवा में सांस नहीं ले पा रहे: आतिशीनिकम्मी सरकार के कारण किसानों की खराब हुई फसल, की भरपाई करे कैप्टन सरकार: प्रिंसीपल बुद्ध राम
Punjabi News

ਭਗਵੰਤ ਮਾਨ ਨੇ ਬਾਦਲ ਤੋਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਾਂਗਰਸ ਨਾਲ ਕੀਤੇ ਗਠਜੋੜ ਬਾਰੇ ਪੁੱਛਿਆ ਸਵਾਲ

January 29, 2017 06:51 PM

ਚੰਡੀਗੜ, 
ਆਮ ਆਦਮੀ ਪਾਰਟੀ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਸਵਾਲ ਕੀਤਾ ਹੈ। 
ਇੱਥੋਂ ਜਾਰੀ ਇੱਕ ਬਿਆਨ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਉਤੇ ਵਰਦਿਆਂ ਕਾਂਗਰਸ ਨਾਲ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਲਈ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਬਣਾਏ ਜਾਣ ਦੀ ਕਰੜੀ ਨਿੰਦਾ ਕੀਤੀ। ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਬੇਅਦਬੀ ਦੀਆਂ ਘਟਨਾਵਾਂ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਉਤੇ ਆਰੋਪ ਲਗਾਉਣ ਤੋਂ ਪਹਿਲਾਂ ਉਹ ਸਪਸ਼ਟ ਕਿਓਂ ਨਹੀਂ ਕਰਦੇ ਕਿ ਦੋਸ਼ੀਆਂ ਨੂੰ ਹਾਲੇ ਤੱਕ ਕਿਓਂ ਨਹੀਂ ਫੜਿਆ ਗਿਆ। 
ਭਗਵੰਤ ਮਾਨ ਨੇ ਕਿਹਾ ਕਿ ਚੋਣ ਮੀਟਿੰਗਾਂ ਦੌਰਾਨ ਸੱਚ ਨੂੰ ਛੁਪਾਉਂਦਿਆਂ ਹੋਇਆਂ ਉਨਾਂ ਦੀ ਜੁਬਾਨ ਫਿਸਲ ਜਾਂਦੀ ਹੈ। ਮੋਗਾ ਵਿੱਚ ਸਖਬੀਰ ਬਾਦਲ ਨੇ ਕੱਲ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੇਅਦਬੀ ਦੀਆਂ ਘਟਨਾਵਾਂ ਵਿੱਚ ਸ਼ਾਮਿਲ ਸੀ ਅਤੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਜਿੰਮੇਵਾਰ ਸੀ। ਪਿਛਲੇ ਹਫਤੇ ਅੰਮਿ੍ਰਤਸਰ ਵਿੱਚ ਉਨਾਂ ਕਿਹਾ ਸੀ ਕਿ ਉਹ ਅੰਮਿ੍ਰਤਸਰ ਨੂੰ ਸਭ ਤੋਂ ਬਦਸੂਰਤ ਸ਼ਹਿਰ ਬਣਾਉਣਾ ਚਾਹੁੰਦੇ ਹਨ। 
ਮਾਨ ਨੇ ਕਿਹਾ ਕਿ ਜਦੋਂ ਬੇਅਦਬੀ ਦੀ ਪਹਿਲੀ ਘਟਨਾ ਵਾਪਰੀ ਸੀ, ਤਾਂ ਉਦੋਂ ਸੁਖਬੀਰ ਬਾਦਲ ਨੇ ਪਾਕਿਸਤਾਨ ਦੀ ਆਈਐਸਆਈ ਅਤੇ ਜਰਮਨ ਦੀ ਇੰਟੈਲੀਜੈਂਸ ਏਜੰਸੀ ਨੂੰ ਜਿੰਮੇਵਾਰ ਦੱਸਿਆ ਸੀ। ਕਈ ਵਾਰ ਉਨਾਂ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ। ਹਾਲ ਹੀ ਵਿੱਚ ਉਹਨੂੰ ਅਹਿਸਾਸ ਹੋਇਆ ਕਿ ਆਮ ਆਦਮੀ ਪਾਰਟੀ ਅਸਲ ਦੋਸ਼ੀ ਹੈ।  ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਸਹੂਲਤ ਦੇ ਨਾਲ ਬਿਆਨ ਬਦਲਦੇ ਰਹਿੰਦੇ ਹਨ। ਉਨਾਂ ਕਿਹਾ ਕਿ ਹਾਲ ਹੀ ਵਿੱਚ ਉਸਨੇ ਕਾਂਗਰਸ ਨਾਲ ਆਪਣੇ ਰਿਸ਼ਤਿਆਂ ਨੂੰ ਛੁਪਾਉਣ ਲਈ ਆਮ ਆਦਮੀ ਪਾਰਟੀ ਦੇ ਕਾਂਗਰਸ ਨਾਲ ਮਿਲੇ ਹੋਣ ਦੇ ਆਰੋਪ ਲਗਾਏ ਸਨ।

ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਗਾਇਆ ਕਿ ਉਸਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਨਸ਼ੇ ਦਾ ਕਾਰੋਬਾਰ ਅਤੇ ਗੈਰ ਕਾਨੂੰਨੀ ਮਾਇਨਿੰਗ ਕਰਨ ਦੀ ਖੁੱਲੀ ਛੁੱਟ ਦਿੱਤੀ ਹੋਈ ਸੀ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕੈਬਿਨੇਟ ਮੰਤਰੀਆਂ ਵੱਲੋਂ ਕੀਤੇ ਜਾਂਦੇ ਭਿ੍ਰਸ਼ਟਾਚਾਰ ਉਤੇ ਮੂਕ ਦਰਸ਼ਕ ਬਣੇ ਹੋਏ ਸਨ। ਸਰਕਾਰ ਨੂੰ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਚਲਾਇਆ ਗਿਆ, ਜਦਕਿ ਪ੍ਰਕਾਸ਼ ਸਿੰਘ ਬਾਦਲ ਦਾ ਇਸਤੇਮਾਲ ਰਬੜ ਸਟੈਂਪ ਦੀ ਤਰਾਂ ਕੀਤਾ ਗਿਆ।

 
ਭਗਵੰਤ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਉਤੇ ਦੋਸ਼ ਲਗਾਇਆ ਕਿ ਉਸਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਨਸ਼ੇ ਦਾ ਕਾਰੋਬਾਰ ਅਤੇ ਗੈਰ ਕਾਨੂੰਨੀ ਮਾਇਨਿੰਗ ਕਰਨ ਦੀ ਖੁੱਲੀ ਛੁੱਟ ਦਿੱਤੀ ਹੋਈ ਸੀ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਕੈਬਿਨੇਟ ਮੰਤਰੀਆਂ ਵੱਲੋਂ ਕੀਤੇ ਜਾਂਦੇ ਭਿ੍ਰਸ਼ਟਾਚਾਰ ਉਤੇ ਮੂਕ ਦਰਸ਼ਕ ਬਣੇ ਹੋਏ ਸਨ। ਸਰਕਾਰ ਨੂੰ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਚਲਾਇਆ ਗਿਆ, ਜਦਕਿ ਪ੍ਰਕਾਸ਼ ਸਿੰਘ ਬਾਦਲ ਦਾ ਇਸਤੇਮਾਲ ਰਬੜ ਸਟੈਂਪ ਦੀ ਤਰਾਂ ਕੀਤਾ ਗਿਆ। 
ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਅਕਾਲੀ ਦਲ ਵੱਲੋਂ ਕਮਜੋਰ ਸੀਟਾਂ ਉਤੇ ਕਾਂਗਰਸ ਨੂੰ ਸਮਰਥਨ ਦੇਣ ਬਾਰੇ ਸਪਸ਼ਟੀਕਰਨ ਦੀ ਮੰਗ ਕੀਤੀ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਮੀਨੀ ਆਧਾਰ ਗੁਆ ਚੁੱਕਾ ਹੈ ਅਤੇ ਹੁਣ ਸੱਤਾ ਕਾਂਗਰਸ ਦੇ ਹੱਥਾਂ ਵਿੱਚ ਦੇਣਾ ਚਾਹੁੰਦਾ ਹੈ। ਉਨਾਂ ਕਿਹਾ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਬਹੁਤ ਸਾਰੀਆਂ ਚੋਣਾਂ ਮਿਲ ਕੇ ਲੜੀਆਂ ਗਈਆਂ ਹਨ।  ਉਨਾਂ ਕਿਹਾ ਕਿ ਦੋਵਾਂ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਦਾ ਡਰ ਸਤਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਦੋਹਾਂ ਪਾਰਟੀਆਂ ਦੇ ਗਠਜੋੜ ਦਾ ਭੇਤ ਖੁੱਲ ਜਾਵੇਗਾ। 
ਮਾਨ ਨੇ ਕਿਹਾ ਕਿ ਜੇਕਰ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ 15 ਸਾਲ ਭਾਜਪਾ ਵਿੱਚ ਕੰਮ ਕਰਕੇ ਇਹ ਕਹਿ ਸਕਦੇ ਹਨ ਕਿ ਉਨਾਂ ਦੀਆਂ ਰਗਾਂ ਵਿੱਚ ਕਾਂਗਰਸ ਦਾ ਖੂਨ ਦੌੜ ਰਿਹਾ ਹੈ, ਤਾਂ ਇਸਦਾ ਮਤਲਬ ਹੈ ਕਿ ਬਾਦਲ ਨੂੰ ਕਾਂਗਰਸ ਪਾਰਟੀ ਪ੍ਰਤਿ ਵਫਾਦਾਰ ਹੋਣਾ ਚਾਹੀਦਾ ਹੈ ਕਿਉਂਕਿ ਉਨਾਂ ਨੇ ਵੀ ਆਪਣੀ ਪਹਿਲੀ ਚੋਣ ਕਾਂਗਰਸ ਦੀ ਟਿਕਟ ਉਤੇ ਲੜੀ ਸੀ। 
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਾਦਲ ਨੂੰ ਪੂਰਾ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਉਸਨੂੰ ਪੰਜ ਵਾਰੀ ਮੁੱਖ ਮੰਤਰੀ ਬਣਾਇਆ, ਜੋ ਕਿ ਕਿਸੇ ਸਿਆਸਦਾਨ ਲਈ ਬਹੁਤ ਵੱਡੀ ਪ੍ਰਾਪਤੀ ਹੈ। ਉਨਾਂ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ, ਜਿਸਦੇ ਲਈ ਪੰਜਾਬ ਦੇ ਲੋਕ ਉਨਾਂ ਨੂੰ ਕਦੇ ਮੁਆਫ ਨਹੀਂ ਕਰਨਗੇ। 
    

Have something to say? Post your comment
More Punjabi News News
तानाशाह मोदी के काले कानूनों के विरुद्ध कारगर हथियार साबित होंगे ग्राम सभाओं के प्रस्ताव - ‘आप’
बिहार के खेती बाजार पर PAU की सनसनीखेज रिपोर्ट के बारे में स्पष्टीकरण दें कैप्टन व बादल: भगवंत मान
पंजाब में कृषि को जोंक की तरह चूस रहा है भ्रष्ट सरकारी तंत्र, जिप्सम घोटाले की हो न्यायिक जांच - AAP
आम घरों के बच्चों को साजिश के तहत शिक्षा से वंचित रख रही है कैप्टन अमरिन्दर सरकार - भगवंत मान
डीएसजीएमसी चुनाव की प्रक्रिया शुरू, मंत्री राजेंद्र गौतम ने सभी दलों के साथ की बैठक
बिना मापदंड के लाखों उपभोक्ताओं के राशन कार्ड काटना गलत, AAP ने सौंपा मांग पत्र - मनजीत सिंह बिलासपुर
अगर सीधी भर्ती ही करनी है, तो क्यों बांधे पीपीएससी व एसएसएस बोर्ड जैसे ‘सफेद हाथी’ - प्रिंसीपल बुद्ध राम
मोगा सेक्स स्कैंडल-3 की सीबीआई से जांच करवाएं सीएम कैप्टन अमरिन्दर - हरपाल सिंह चीमा
छोटे किसानों को मनरेगा का लाभ सुनिश्चित करे कैप्टन सरकार - आप
बादलों की तरह अब कैप्टन अमरिन्दर सिंह हैं पंजाब की बर्बादी की असली जड़ - हरपाल सिंह चीमा