Tuesday, November 19, 2019
Follow us on
Download Mobile App
National

ਇਕੱਲੇ ਉਦਯੋਗ ਨਹੀਂ, ਨਗਰ ਨਿਗਮ ਤੇ ਮਿਉਂਸਪਲ ਕਮੇਟੀਆਂ ਵੀ ਗੰਧਲੇ ਕਰ ਰਹੀਆਂ ਨੇ ਪਾਣੀ-ਆਪ

May 31, 2018 09:09 PM
ਡਾ. ਬਲਬੀਰ ਸਿੰਘ

ਪ੍ਰਦੂਸ਼ਣ ਫੈਲਾ ਰਹੇ ਉਦਯੋਗਾਂ 'ਤੇ ਕਾਰਵਾਈ ਕੈਪਟਨ ਦੇ ਫ਼ੈਸਲੇ ਦਾ 'ਆਪ' ਵੱਲੋਂ ਸਵਾਗਤ
-ਸਿਰਫ਼ ਬਿਆਨਬਾਜ਼ੀ ਨਹੀਂ, 15 ਦਿਨਾਂ ਦੇ ਅੰਦਰ-ਅੰਦਰ ਲਾਗੂ ਹੋਵੇ ਫ਼ੈਸਲਾ- ਡਾ. ਬਲਬੀਰ ਸਿੰਘ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਦਰਿਆਵਾਂ ਅਤੇ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਧਲਾ ਕਰਨ ਲਈ ਇਕੱਲੇ ਉਦਯੋਗ ਅਤੇ ਸ਼ਰਾਬ ਫ਼ੈਕਟਰੀਆਂ ਹੀ ਨਹੀਂ, ਸਗੋਂ ਨਗਰ ਨਿਗਮ ਅਤੇ ਮਿਉਂਸਪਲ ਕਮੇਟੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਇਸ ਲਈ ਸੂਬਾ ਸਰਕਾਰ ਜ਼ਿੰਮੇਵਾਰ ਕਾਰਖ਼ਾਨੇਦਾਰਾਂ ਦੇ ਨਾਲ-ਨਾਲ ਸਥਾਨਕ ਸਰਕਾਰਾਂ ਵਿਭਾਗ ਅਧੀਨ ਆਉਂਦੇ ਆਪਣੇ ਨਗਰ ਨਿਗਮਾਂ ਅਤੇ ਮਿਉਂਸਪਲ ਕਮੇਟੀਆਂ ਉੱਤੇ ਵੀ ਸਖ਼ਤ ਕਾਰਵਾਈ ਕਰੇ ਤਾਂ ਕਿ ਸ਼ਹਿਰਾਂ ਦੀ ਰਹਿੰਦ ਖੂੰਹਦ ਨਾਲੀਆਂ ਤੇ ਨਾਲਿਆਂ ਰਾਹੀਂ ਦਰਿਆਵਾਂ 'ਚ ਨਾ ਘੁਲੇ।
'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਸ਼ਰਾਬ ਮਾਫ਼ੀਆ, ਰਸੂਖਦਾਰ, ਕਾਰਖ਼ਾਨੇਦਾਰਾਂ ਅਤੇ ਸ਼ਹਿਰੀ ਇਲਾਕਿਆਂ ਦੀ ਗੰਦਗੀ ਤੇ ਕੈਮੀਕਲ ਯੁਕਤ ਰਹਿੰਦ-ਖੁੰਹਦ ਅਤੇ ਪਾਣੀ ਦੇ ਹੋਰ ਕੁਦਰਤੀ ਸਰੋਤਾਂ 'ਚ ਘੋਲੇ ਜਾਣ ਵਿਰੁੱਧ ਐਨਜੀਟੀ ਤੋਂ ਲੈ ਕੇ ਅਲੱਗ-ਅਲੱਗ ਪੱਧਰ 'ਤੇ ਬੀੜਾ ਉਠਾਇਆ ਹੋਇਆ ਹੈ।

'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪਾਰਟੀ ਨੇ ਸ਼ਰਾਬ ਮਾਫ਼ੀਆ, ਰਸੂਖਦਾਰ, ਕਾਰਖ਼ਾਨੇਦਾਰਾਂ ਅਤੇ ਸ਼ਹਿਰੀ ਇਲਾਕਿਆਂ ਦੀ ਗੰਦਗੀ ਤੇ ਕੈਮੀਕਲ ਯੁਕਤ ਰਹਿੰਦ-ਖੁੰਹਦ ਅਤੇ ਪਾਣੀ ਦੇ ਹੋਰ ਕੁਦਰਤੀ ਸਰੋਤਾਂ 'ਚ ਘੋਲੇ ਜਾਣ ਵਿਰੁੱਧ ਐਨਜੀਟੀ ਤੋਂ ਲੈ ਕੇ ਅਲੱਗ-ਅਲੱਗ ਪੱਧਰ 'ਤੇ ਬੀੜਾ ਉਠਾਇਆ ਹੋਇਆ ਹੈ।

ਇਸ ਕੜੀ ਤਹਿਤ 'ਆਪ' ਨੇ ਕੱਲ੍ਹ ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਦਰਿਆਵਾਂ ਤੇ ਨਾਲਿਆਂ ਦਾ ਦੂਸ਼ਿਤ ਜ਼ਹਿਰੀਲਾ ਪਾਣੀ ਸਾਰੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਸੌਂਪਣ ਦਾ ਸਿਲਸਿਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸ਼ੁਰੂ ਕੀਤਾ ਸੀ। ਹਾਲਾਂਕਿ 'ਆਪ' ਦੇ ਆਗੂਆਂ ਅਤੇ ਵਲੰਟੀਅਰਾਂ ਨੂੰ ਦੂਸ਼ਿਤ ਪਾਣੀ ਦੀਆਂ ਬੋਤਲਾਂ ਤੇ ਵਿਸ਼ੇਸ਼ ਵਿਧਾਨ ਸੈਸ਼ਨ ਦੀ ਮੰਗ ਕਰਦਾ ਮੰਗ ਪੱਤਰ ਕੈਪਟਨ ਅਮਰਿੰਦਰ ਸਿੰਘ ਤੱਕ ਪੁੱਜਦਾ ਕਰਨ ਲਈ ਕਾਫ਼ੀ ਜੱਦੋ ਜਹਿਦ ਤੇ ਗਿਰਫਤਾਰੀਆਂ ਤੱਕ ਦੇਣੀਆਂ ਪਈਆਂ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਬਾਵਜੂਦ ਇਸਦੇ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁੱਲ ਸ਼ਾਮ ਨੂੰ ਹੀ ਪ੍ਰਦੂਸ਼ਣ ਫੈਲਾ ਰਹੇ ਉਦਯੋਗਾਂ ਵਿਰੁੱਧ ਸਖ਼ਤ ਕਾਰਵਾਈ ਵਾਲੇ ਹੁਕਮਾਂ ਦਾ ਸਵਾਗਤ ਕਰਦੀ ਹੈ। ਡਾ. ਬਲਬੀਰ ਸਿੰਘ ਨੇ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਇਹਨਾਂ ਹੁਕਮਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਲਾਗੂ ਕਰਵਾਉਣਗੇ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਪ੍ਰਦੂਸ਼ਣ ਫੈਲਾਉਣ ਲਈ ਹਮੇਸ਼ਾ ਇਕੱਲੇ ਕਾਰਖ਼ਾਨੇਦਾਰਾਂ ਅਤੇ ਕਿਸਾਨਾਂ ਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਜਾਂਦਾ ਹੈ ਜਦਕਿ ਸਥਾਨਕ ਸਰਕਾਰਾਂ ਹੇਠ ਆਉਂਦੇ ਨਗਰ ਨਿਗਮ ਪੰਚਾਇਤਾਂ ਵੀ ਬਰਾਬਰ ਜ਼ਿੰਮੇਵਾਰ ਹੁੰਦੀਆਂ ਹਨ। ਇਸ ਲਈ ਕੈਪਟਨ ਆਪਣੇ ਹੁਕਮਾਂ ਨੂੰ ਸਥਾਨਕ ਸਰਕਾਰਾਂ ਵਿਭਾਗ 'ਚ ਵੀ ਸਖ਼ਤੀ ਨਾਲ ਲਾਗੂ ਕਰਵਾਉਣ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਮ ਆਦਮੀ ਪਾਰਟੀ ਜ਼ਿੰਮੇਵਾਰ ਨਗਰ ਨਿਗਮ ਤੇ ਮਿਉਂਸਪਲ ਕਮੇਟੀਆਂ ਵਿਰੁੱਧ ਵੀ ਝੰਡਾ ਚੁੱਕੇਗੀ।

Have something to say? Post your comment
More National News
फ्री नहीं... सब प्री पेड है.
104 बसों को मुख्यमंत्री ने दिखाई हरी झंडी, कुछ ही दिन में फ्री यात्रा स्कीम होगी शुरू
देश व इंसानियत तभी बढ़ेगी जब इंसान स्वस्थ तथा शिक्षित होगा - श्री अरविंद केजरीवाल
सी.एम. का एलान, शुक्रवार तक ठीक हो जाएंगे दिल्ली के सड़कों पर बने 232 गड्ढे
पहले मुख्यमंत्री खट्टर, विर्क और सन्नी देओल पर तुरंत कार्यवाही करें चुनाव आयोग - जयहिन्द
भाजपा द्वारा तमाम बाधाएं लगाने के बावजूद मुख्यमंत्री अरविंद केजरीवाल ने C-40 सम्मेलन को किया संबोधित: संजय सिंह
बस तीन सप्ताह और घर में साफ पानी की जांच करें और परिवार को डेंगू के खतरे से मुक्त करें - अरविंद केजरीवाल
एस.सी विद्यार्थियों के लिए वजीफे न जारी करने का मामला
हर दुर्घटना पीड़ित की जान बचाएंगे-श्री केजरीवाल
CM ने दिल्ली के सभी प्राइवेट स्कूलों को डेंगू अभियान का हिस्सा बनाया