Saturday, January 19, 2019
Follow us on
Download Mobile App
BREAKING NEWS
जिसने किया था 2 करोड़ नौकरियां देने का वादा उसी ने छीन लिया 1 करोड़ 90 लाख लोगों का रोज़गारकांग्रेस के कई नेता व कार्यकर्ता हुए आम आदमी पार्टी में शामिल, दिलीप पाण्डेय ने स्वागत कियाहरियाणा से आए बाल्मीकि समाज सभा के प्रतिनिधिमंडल ने दिल्ली में की केजरीवाल से मुलाकातमोदी सरकार ने शहीदों को मिलने वाली एक करोड़ सम्मान राशि के प्रस्ताव को वर्षों तक रोका: अरविंद केजरीवालडोर-टू-डोर कि ताकत से आम आदमी पार्टी ने दिल्ली में इतिहास रचा था। अब हरियाणा की बारी है : नवीन जयहिन्द 7 तारीख तक हर हाल में देना होगा कॉन्ट्रैक्ट पर काम करने वालों को वेतन शहीदों के परिवारों को 1 करोड़ रुपये की सम्मान राशि देने की हमारी योजना रोककर मोदी जी ने सबसे गंदा काम किया : केजरीवालसेवा केन्द्रों की बढ़ी फीसें तुरंत वापिस ले कैप्टन सरकार -हरपाल चीमा
Punjabi News

ਮਾਨਸਾ 'ਚ ਕੈਪਟਨ ਦੇ ਡਰਾਮੇ ਦੀ ਪੋਲ ਖੋਲ੍ਹੇਗੀ 'ਆਪ'- ਅਮਨ ਅਰੋੜਾ

January 05, 2018 08:41 PM

-ਸੁਖਪਾਲ ਸਿੰਘ ਖਹਿਰਾ ਸਮੇਤ 'ਆਪ' ਵਿਧਾਇਕ ਅਤੇ ਆਗੂ ਕੈਪਟਨ ਤੋਂ ਮੰਗਣਗੇ ਜਵਾਬ

ਚੰਡੀਗੜ੍ਹ , 5 ਦਸੰਬਰ 2017
ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 7 ਜਨਵਰੀ ਨੂੰ ਮਾਨਸਾ ਵਿਖੇ ਆਯੋਜਿਤ ਕੀਤੇ ਜਾ ਰਹੇ ਕਰਜ਼ਾ ਮੁਆਫ਼ੀ ਸਮਾਗਮ ਨੂੰ ਡਰਾਮਾ ਕਰਾਰ ਦਿੰਦੇ ਹੋਏ, ਇਸ ਨੂੰ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨਾਲ ਵਿਸ਼ਵਾਸਘਾਤ ਦੱਸਿਆ ਹੈ।
'ਆਪ' ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ-ਖੇਤ ਮਜ਼ਦੂਰਾਂ ਨਾਲ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਲਿਖਤ ਚੋਣ ਵਾਅਦਾ ਕੀਤਾ ਸੀ, ਪੰਜਾਬ ਦੀਆਂ ਕੰਧਾਂ, ਕਾਂਗਰਸ ਦਾ ਚੋਣ ਮੈਨੀਫੈਸਟੋ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਦਸਤਖਤਾਂ ਥੱਲੇ ਕਿਸਾਨਾਂ ਕੋਲੋਂ ਭਰਵਾਏ ਗਏ ਫਾਰਮ ਕੈਪਟਨ ਦੇ ਸੰਪੂਰਨ ਕਰਜ਼ਾ ਮੁਆਫ਼ੀ ਵਾਲੇ ਵਾਅਦੇ ਦੀ ਅੱਜ ਵੀ ਗਵਾਹੀ ਭਰਦੇ ਹਨ। 

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ 'ਤੇ ਵਿਸ਼ਵਾਸ ਕਰਦੇ ਹੋਏ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ, ਪਰੰਤੂ ਸੱਤਾ ਸੰਭਾਲਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜ਼ਗਾਰਾਂ ਅਤੇ ਹੋਰ ਵਰਗਾਂ ਸਮੇਤ ਕਿਸਾਨਾਂ-ਖੇਤ ਮਜ਼ਦੂਰਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ।  ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਥਾਂ ਕਦੇ ਢਾਈ ਏਕੜ ਅਤੇ ਕਦੇ ਪੰਜ ਏਕੜ ਤੱਕ ਦੀਆਂ ਘੁਣਤਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਹੀ ਬਸ ਨਹੀਂ ਵਿਸ਼ਵਾਸਘਾਤ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਕਰਜਈ ਕਿਸਾਨਾਂ ਨੂੰ ਕਾਂਗਰਸੀ, ਅਕਾਲੀ ਅਤੇ 'ਆਪ' ਦੇ ਨਾਂ 'ਤੇ ਵੰਡਣ ਦੀ ਕੋਝੀ ਸਾਜ਼ਿਸ਼ ਰਚ ਦਿੱਤੀ।


ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ 'ਤੇ ਵਿਸ਼ਵਾਸ ਕਰਦੇ ਹੋਏ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦਿੱਤਾ, ਪਰੰਤੂ ਸੱਤਾ ਸੰਭਾਲਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜ਼ਗਾਰਾਂ ਅਤੇ ਹੋਰ ਵਰਗਾਂ ਸਮੇਤ ਕਿਸਾਨਾਂ-ਖੇਤ ਮਜ਼ਦੂਰਾਂ ਨਾਲ ਵੀ ਵਿਸ਼ਵਾਸਘਾਤ ਕੀਤਾ ਹੈ।  ਸਮੁੱਚਾ ਕਰਜ਼ਾ ਮਾਫ਼ ਕਰਨ ਦੀ ਥਾਂ ਕਦੇ ਢਾਈ ਏਕੜ ਅਤੇ ਕਦੇ ਪੰਜ ਏਕੜ ਤੱਕ ਦੀਆਂ ਘੁਣਤਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਥੇ ਹੀ ਬਸ ਨਹੀਂ ਵਿਸ਼ਵਾਸਘਾਤ ਦੀਆਂ ਸਾਰੀਆਂ ਹੱਦਾਂ ਟੱਪਦੇ ਹੋਏ ਕਰਜਈ ਕਿਸਾਨਾਂ ਨੂੰ ਕਾਂਗਰਸੀ, ਅਕਾਲੀ ਅਤੇ 'ਆਪ' ਦੇ ਨਾਂ 'ਤੇ ਵੰਡਣ ਦੀ ਕੋਝੀ ਸਾਜ਼ਿਸ਼ ਰਚ ਦਿੱਤੀ।
ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਭਰ 'ਚੋਂ ਇਹ ਸ਼ਿਕਾਇਤਾਂ ਆ ਰਹੀਆਂ ਹਨ ਕਿ ਸੱਤਾਧਾਰੀ ਆਪਣੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਸਿਰਫ਼ ਚਹੇਤੇ ਅਤੇ ਕਾਂਗਰਸੀ ਪਿਛੋਕੜ ਵਾਲੇ ਕਿਸਾਨਾਂ ਨੂੰ ਹੀ ਇਸ ਤੁੱਛ ਮਦਦ ਦਾ ਭਾਗੀਦਾਰ ਬਣਾਉਣ 'ਤੇ ਤੁਲੇ ਹੋਏ ਹਨ, ਆਮ ਆਦਮੀ ਪਾਰਟੀ ਇਸ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦੀ ਹੈ। ਅਮਨ ਅਰੋੜਾ ਨੇ ਕਿਹਾ ਕਿ 7 ਜਨਵਰੀ ਨੂੰ ਉਨ੍ਹਾਂ ਸਮੇਤ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਮਾਨਸਾ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਦੇ 'ਡਰਾਮੇ' ਦੀ ਪੋਲ ਖੋਲ੍ਹੇਗੀ ਅਤੇ ਜਵਾਬ ਮੰਗੇਗੀ ਕਿ ਜਦ ਸਮੁੱਚੇ ਕਰਜ਼ੇ ਉੱਪਰ ਲਕੀਰ ਮਾਰਨ ਦਾ ਵਾਅਦਾ ਕੀਤਾ ਗਿਆ ਸੀ ਤਾਂ ਸਰਕਾਰੀ ਖ਼ਜ਼ਾਨੇ 'ਚ ਲੱਖਾਂ ਰੁਪਏ ਖ਼ਰਚ ਕੇ ਇਹ ਡਰਾਮਾ ਕਿਊ ਕੀਤਾ ਜਾ ਰਿਹਾ ਹੈ।
ਅਮਨ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਝੂਠੀ ਵਾਹ-ਵਾਹ ਲਈ ਕੀਤਾ ਜਾ ਰਿਹਾ ਇਹ ਡਰਾਮਾ ਪੰਜਾਬੀਆਂ ਦੀ ਅਣਖ ਅਤੇ ਸਮਾਜਿਕ-ਸਭਿਆਚਾਰ ਉੱਤੇ ਵੀ ਸੱਟ ਮਾਰਦਾ ਹੈ, ਕਿਉਂਕਿ ਪਹਿਲਾਂ ਹੀ ਕਰਜ਼ੇ ਦੇ ਝੰਬੇ ਕਿਸਾਨਾਂ ਦੇ ਨਾਵਾਂ ਦੀਆਂ ਬੈਂਕਾਂ ਅਤੇ ਪਿੰਡਾਂ ਦੀਆਂ ਸੱਥਾਂ 'ਚ ਲੱਗ ਰਹੀਆਂ ਸੂਚੀਆਂ ਕਰਜ਼ਦਾਰ ਪਰਿਵਾਰਾਂ ਦੀ ਸਮਾਜਿਕ ਇੱਜ਼ਤ ਰੋਲਣ ਦਾ ਕੰਮ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੀ ਇਸ ਪਹੁੰਚ ਨਾਲ ਸਹਿਮਤ ਨਾ ਹੋ ਕੇ ਇਸ ਗੱਲ ਦੀ ਵਕਾਲਤ ਕਰਦੀ ਹੈ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਉੱਪਰ ਸੁਚੱਜੇ ਢੰਗ ਅਤੇ ਸਲੀਕੇ ਨਾਲ ਲਕੀਰ ਫੇਰੀ ਜਾਵੇ ਤਾਂ ਕਿ ਕਰਜ਼ਦਾਰ ਕਿਸਾਨ ਅਤੇ ਖੇਤ ਮਜ਼ਦੂਰ ਦੇ ਸਮਾਜਿਕ ਰੁਤਬੇ ਨੂੰ ਕੋਈ ਠੇਸ ਨਾ ਪਹੁੰਚੇ। 

Have something to say? Post your comment
More Punjabi News News
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਪੱਸ਼ਟ ਕੀਤਾ ਕਿ ਪਾਰਟੀ 'ਰੈਂਫਰੈਂਡਮ 2020 ਮੁਹਿੰਮ' ਦਾ ਪ੍ਰਤੱਖ ਜਾਂ ਅਪ੍ਰਤੱਖ ਰੂਪ 'ਚ ਕਿਸੇ ਕਿਸਮ ਦਾ ਸਮਰਥਨ ਨਹੀਂ ਕਰਦੀ ਰਾਣਾ ਗੁਰਜੀਤ ਦੇ ਅਸਤੀਫ਼ੇ ਨਾਲ ਇਹ ਸਿੱਧ ਹੋ ਗਿਆ ਕਿ ਉਸਨੇ ਆਪਣਾ ਗੁਨਾਹ ਕਬੂਲ ਲਿਆ ਹੈ, ਕੈਪਟਨ ਅਮਰਿੰਦਰ ਸਿੰਘ ਅਸਤੀਫ਼ਾ ਸਵੀਕਾਰ ਨਾ ਕਰਕੇ ਪੰਜਾਬੀਆਂ ਨਾਲ ਧੋਖਾ ਕਰ ਰਹੇ ਹਨ-ਭਗਵੰਤ ਮਾਨ ਕੈਪਟਨ ਅਤੇ ਬਾਦਲਾਂ ਵਿਚਕਾਰ ਨੇੜਤਾ ਕਾਰਨ ਕਾਂਗਰਸ ਸਰਕਾਰ ਭਿ੍ਰਸ਼ਟ ਅਕਾਲੀਆਂ ਖਿਲਾਫ ਕਾਰਵਾਈ ਕਰਨ ਤੋਂ ਭੱਜ ਰਹੀ ਹੈ- ਭਗਵੰਤ ਮਾਨ ਹਰਿਆਣਾ ਨੂੰ ਸ਼ਾਰਦਾ ਯਮੂਨਾ ਨਹਿਰ ਤੋਂ ਪਾਣੀ ਦਿੱਤਾ ਜਾਵੇ- ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਰਾਜਪਾਲ ਨੂੰ ਕਣਕ ਦੀ ਖਰੀਦ ਸੰਬੰਧੀ ਤਿਆਰੀਆਂ ਲਈ ਸਰਬ ਪਾਰਟੀ ਮੀਟਿੰਗ ਸੱਦਣ ਦੀ ਕੀਤੀ ਬੇਨਤੀ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਨਸ਼ਾ-ਵਿਰੋਧੀ ਮੁਹਿੰਮ ਕੀਤੇ ਕਮਰਕੱਸੇ, ਉਮੀਦਵਾਰਾਂ ਤੇ ਵਲੰਟੀਅਰਾਂ ਤੋਂ ਅੰਕੜੇ ਮੰਗੇ
- ਵੜੈਚ ਵੱਲੋਂ ਆਲੂ ਉਤਪਾਦਕਾਂ ਲਈ ਨੈਫ਼ੇਡ ਦੁਆਰਾ ਵੀ ਖ਼ਰੀਦਦਾਰੀ ਅਤੇ ਮਾਲ-ਭਾੜੇ ਉੱਤੇ ਸਬਸਿਡੀ ਦੀ ਮੰਗ
ਮੌੜ ਧਮਾਕੇ ਦੇ ਪੀੜਤਾਂ ਨੂੰ ਮਿਲੇ ਸੰਜੇ ਸਿੰਘ, ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੀ ਕੀਤੀ ਮੰਗ
ਜੋਰਾ ਸਿੰਘ ਕਮਿਸ਼ਨ ਨੇ ਬਹਿਬਲ ਕਲਾਂ ਵਿਖੇ ਸਿੱਖਾਂ ਉਤੇ ਪੁਲਿਸ ਗੋਲੀਬਾਰੀ ਲਈ ਸੂਬਾ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ – ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਬਜਟ ਉਤੇ ਪ੍ਰਤੀਕਰਮ ਚੰਡੀਗੜ੍ਹ: